| ਪੱਤਰ ਵਿਹਾਰ ਸਿੱਖਿਆ ਵਿਭਾਗ |
ਪੱਤਰ ਵਿਹਾਰ ਸਿੱਖਿਆ ਵਿਭਾਗ
,ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਪੱਤਰ-ਵਿਹਾਰ ਸਿਖਿਆ ਵਿਭਾਗ ਅਜਿਹੀ ਮੋਢੀ ਸੰਸਥਾ ਹੈ ਜੋ ਡਿਸਟੈਂਸ ਐਜੂਕੇਸ਼ਨ ਵਿਧੀ ਰਾਹੀਂ ਸਿੱਖਿਆ ਪ੍ਰਦਾਨ ਕਰ ਰਹੀ ਹੈ। 1968 ਵਿਚ ਸਥਾਪਿਤ ਇਹ ਵਿਭਾਗ ਨਾ ਕੇਵਲ ਦੇਸ਼ ਭਰ ਵਿੱਚ ਆਪਣੀ ਕਿਸਮ ਦਾ ਦੂਜਾ ਵਿਭਾਗ ਹੈ ਸਗੋਂ ਵਿਦਿਆਰਥੀਆਂ ਨੂੰ ਖੇਤਰੀ ਭਾਸ਼ਾ ਵਿੱਚ ਪੜ੍ਹਾਈ ਕਰਵਾਉਣ ਤੇ ਪ੍ਰੀਖਿਆ ਦੇਣ ਦੀ ਸਹੂਲਤ ਪ੍ਰਦਾਨ ਕਰਨ ਵਾਲਾ ਵੀ ਦੂਜਾ ਵਿਭਾਗ ਹੈ। ਉਦੋਂ ਤੋਂ ਹੀ ਵਿਭਾਗ ਨੇ ਵਿਦਿਆਰਥੀਆਂ ਦੀਆਂ ਬਰੂਹਾਂ ਤੇ ‘ਕੁਆਲਿਟੀ ਐਜੂਕੇਸ਼ਨ’ ਪ੍ਰਦਾਨ ਕਰਦਿਆਂ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਹੁਣ ਇਸ ਵਿਭਾਗ ਵਲੋਂ 33 ਅਕਾਦਮਿਕ ਕੋਰਸ ਚਲਾਏ ਜਾ ਰਹੇ ਹਨ ਅਤੇ ਹਰ ਸਾਲ ਵਿਦਿਆਰਥੀਆਂ ਦੀ ਗਿਣਤੀ ਦਸ ਤੋਂ ਬਾਰਾਂ ਹਜ਼ਾਰ ਦੇ ਵਿਚਕਾਰ ਰਹਿੰਦੀ ਹੈ।
ਸਾਡੀ ਇਸ ਪ੍ਰਣਾਲੀ ਦੀ ਸਫ਼ਲਤਾ ਦਾ ਇਸ ਗੱਲ ਤੋਂ ਪਤਾ ਲਗਦਾ ਹੈ ਕਾ ਸਾਡੇ ਵਿਦਿਆਰਥੀਆਂ ਨੇ ਬੀਤੇ ਵਰਿਆਂ ਦੌਰਾਨ ਯੂਨੀਵਰਸਿਟੀ ਦੀਆਂ ਵਿਭਿੰਨ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਨਤੀਜੇ ਹਾਸਿਲ ਕੀਤੇ ਹਨ।
|
|
ਵੈਬ ਇੰਚਾਰਜ ਡਾ.ਸਤਨਾਮ ਸਿੰਘ ਸੰਧੂ |
|